ਹੈ ਉਦਾਸੀ ਦਿਲ ਚ
ਹੈ ਉਦਾਸੀ ਦਿਲ
ਚ ਐਪਰ ਖੌਫ਼
ਜਾਂ ਮਾਤਮ ਨਹੀਂ
ਤੈਥੋਂ
ਵਿੱਛੜ ਕੇ ਵੀ ਛੱਡਿਆ
ਜੀਣ ਦਾ ਉੱਦਮ ਨਹੀਂ
ਨ੍ਹੇਰ
ਜਿੱਥੇ ਵੀ ਵਧੇਗਾ
ਹੋਣਗੇ ਉੱਥੋਂ ਉਦੈ
ਸੂਰਜਾਂ ਨੇ
ਦੇਖਣਾ ਪੂਰਬ ਨਹੀਂ
ਪੱਛਮ ਨਹੀਂ
ਦੋਸ਼
ਨਾ ਕੋਈ, ਡੋਬਣਾ
ਤਾਂ ਧਰਮ ਹੈ
ਮੰਝਧਾਰ ਦਾ
ਡੁੱਬ ਗਈ ਕਿਸ਼ਤੀ ਉਹ ਜਿਸਦੇ ਚੱਪੂਆਂ ਵਿਚ ਦਮ
ਨਹੀਂ
ਇਹ ਸੁਰਾਂ ਵਿਚ ਹੋਣਗੇ ਕਿੰਝ ਮੈਂ
ਹੀ ਜਦ ਬੇਤਾਲ ਹਾਂ
ਕੀ
ਕਰਨਗੇ ਸਾਜ਼ ਵੀ ਜਦ ਦਿਲ ਚ ਹੀ ਸਰਗਮ ਨਹੀਂ
ਮੈਂ ਡੁਬੋਇਆ ਹੈ ਇਹਨੂੰ ਹਰ ਜੁੱਗ ਚ
ਅਪਣੇ ਖੂਨ ਵਿਚ
ਫਿਰ
ਵੀ ਸੂਹੇ ਰੰਗ ਦਾ ਕਿਉਂ ਝੂਲਦਾ ਪਰਚਮ
ਨਹੀਂ
ਡਿੱਗ
ਪਿਆ ਹਾਂ ਫੱਟ
ਖਾ ਕੇ ਤੈਥੋਂ,
ਮੈਂ ਸਵੀਕਾਰਦਾਂ
ਤੂੰ ਵੀ ਇਹ ਸਵੀਕਾਰ ਲੈ ਇਹ ਜੰਗ ਕੋਈ
ਅੰਤਮ ਨਹੀਂ
No comments:
Post a Comment