ਤੇਰੇ ਮੱਥੇ `ਚ ਚਾਨਣ ਹੈ

ਜੜਾਂ ਮਿੱਟੀ ਚ ਹੀ ਰੱਖੀਂ, ਚੁਗਿਰਦੇ ਨਾਲ ਵਾਹ ਰੱਖੀਂ।
ਬੜੇ ਤੂਫ਼ਾਨ ਝੁੱਲਣਗੇ, ਡਰੀਂ ਨਾ, ਹੌਂਸਲਾ ਰੱਖੀਂ।
ਜੇ ਅੱਖਾਂ ਹੋਣ ਵੱਧ ਨੇੜੇ ਤਾਂ ਅੱਖਰ ਨਈਂ ਪੜ੍ਹੇ ਜਾਂਦੇ,
ਮਿਲੇ ਜੇ ਅਜਨਬੀ ਕੋਈ ਤਾਂ ਥੋੜ੍ਹਾ ਫਾਸਲਾ ਰੱਖੀਂ।
ਵਗੇ ਲੂ, ਬਲ਼ ਰਿਹਾ ਅੰਬਰ, ਨਾ ਬਲ਼ ਜਾਵਣ ਕਿਤੇ ਪੰਛੀ,
ਨਮੀ ਅੱਖ ਦੀ ਨਹੀਂ ਕਾਫੀ, ਘਟਾਵਾਂ ਦਾ ਪਤਾ ਰੱਖੀਂ।
ਅਲੋਚਕ ਰਿਸ਼ਤਿਆਂ ਦਾ ਬਣ ਕੇ ਖ਼ੁਦ ਤੋਂ ਵਿੱਛੜ ਜਾਵੇਂਗਾ,
ਬਦੀ ਕੀਤੀ ਮਹਿਰਮਾਂ ਨੇ ਜੇ, ਬਹੁਤਾ ਯਾਦ ਨਾ ਰੱਖੀਂ।
ਦਵਾ ਦੀ ਆੜ ਵਿੱਚ ਜੋ ਜ਼ਖ਼ਮ ਉੱਤੇ ਲੂਣ ਮਲ਼ ਦਿੰਦੇ,
ਇਨ੍ਹਾਂ ਦੋ ਚਿਹਰਿਆਂ ਵਾਲ਼ੇ ਹਕੀਮਾਂ ਤੋਂ ਬਚਾਅ ਰੱਖੀਂ।
ਵਹਾਅ ਨੂੰ ਬਦਲ ਦੇਵੇਂਗਾ ਜਦੋਂ ਤੂੰ ਕਾਫ਼ਲਾ ਬਣਿਆ,
ਇਰਾਦਾ ਪਰਬਤਾਂ ਜਿੱਡਾ, ਲਹੂ ਨੂੰ ਖੌਲਦਾ ਰੱਖੀਂ।
ਤੇਰੇ ਮੱਥੇ ਚ ਚਾਨਣ ਹੈ ਝੁਕੀਂ ਨਾ ਨੇਰ੍ਹਿਆਂ ਅੱਗੇ,
ਮਿਲੇ ਜੇ ਮੋਹ, ਵਫ਼ਾ, ਆਦਰ, ਸਦਾ ਨੀਵੀਂ ਨਿਗ੍ਹਾ ਰੱਖੀਂ।
ਤੇਰੇ ਮੱਥੇ ਚ ਚਾਨਣ ਹੈ ਝੁਕੀਂ ਨਾ ਨੇਰ੍ਹਿਆਂ ਅੱਗੇ,
ReplyDeleteਮਿਲੇ ਜੇ ਮੋਹ, ਵਫ਼ਾ, ਆਦਰ, ਸਦਾ ਨੀਵੀਂ ਨਿਗ੍ਹਾ ਰੱਖੀਂ।
.. ਖੂਬਸੂਰਤ ਗ਼ਜ਼ਲ ਹੈ ਜੀ।
ਜੇ ਅੱਖਾਂ ਹੋਣ ਵੱਧ ਨੇਡ਼ੇ ਤਾਂ ਅੱਖਰ ਨਈਂ ਪਡ਼੍ਹੇ ਜਾਂਦੇ,
ReplyDeleteਮਿਲੇ ਜੇ ਅਜਨਬੀ ਕੋਈ ਤਾਂ ਥੋਡ਼੍ਹਾ ਫਾਸਲਾ ਰੱਖੀਂ।
ਬਹੁਤ ਹੀ ਉਚ-ਪਾਏ ਦਾ ਖਿਆਲ ਅਤੇ ਸੁੰਦਰ ਪੇਸ਼ਕਾਰੀ ਵੀ
ਤੁਹਾਡੀਆਂ ਗ਼ਜ਼ਲਾਂ ਤੁਹਾਡੀ ਚੇਤਨਾ ਦਾ ਸਹੀ ਅਕਸ ਪੇਸ਼ ਕਰਦੀਆਂ ਨੇ ਵੀਰ ਜੀ, ਮੈਂ ਕਦੇ ਤੁਹਾਨੂੰ ਨਹੀਂ ਮਿਲਿਆ ਪਰ ਤੁਹਾਡੀਆਂ ਗ਼ਜ਼ਲਾਂ ਪੜ੍ਹ ਕੇ ਮਹਿਸੂਸ ਹੁੰਦਾ ਹੈ ਜਿਵੇਂ ਕਦੀਮ ਤੋਂ ਹੀ ਮੈਂ ਤੁਹਾਨੂੰ ਜਾਣਦਾ ਹੋਵਾਂ
ReplyDelete