ਜੇ "ਬੱਛੋਆਣੇ" ਹੁੰਦਾ ਤੂੰ
ਕੀ ਫਾਇਦਾ ਹੈ
ਪੂਰਬ ਦੀ ਗੁੱਠ `ਤੇ ਖੜ੍ਹੇ ਦਾ।
ਪਤਾ ਹੀ ਨਾ ਲੱਗਿਆ ਜੇ
ਸੂਰਜ ਚੜ੍ਹੇ ਦਾ।
ਦਰਖਤਾਂ ਨੂੰ ਦੱਸਣ ਗਮਲਿਆ ਦੇ ਪੌਦੇ
ਸਿਲਾ ਕੀ ਤੂਫਾਨਾਂ ਦੇ ਅੱਗੇ ਅੜੇ ਦਾ।
ਅਸੀਂ ਅਧ-ਜਲੇ ਬਾਂਸ ਹਾਂ ਓਸੇ ਦੇ ਹੀ,
ਨਾ ਕਿੱਸਾ ਸੁਣਾ
ਸਾਨੂੰ ਜੰਗਲ ਸੜੇ ਦਾ।
ਉਹਦਾ ਚੰਨ ਹੀ ਉਸ ਨੂੰ ਮਿਲਿਆ ਨਾ ਜੇਕਰ,
ਕਰੂ ਕੀ ਦੁਪੱਟੇ
ਸਿਤਾਰੇ
ਜੜੇ ਦਾ।
ਰਹੋ ਜੂਝਦੇ ਜਿਂਦਗੀ ਲਈ, ਮੈਂ
ਚੱਲਿਆਂ,
ਸੁਨੇਹਾ
ਹੈ ਪੱਤੇ ਦਰੱਖਤੋਂ ਝੜੇ
ਦਾ।
ਗ਼ਜ਼ਲ ਤੇਰੀ ਸੁਣ ਕੇ ਵੀ ਕਹਿ ਦਿੰਦੇ ਵਾਹ ਵਾਹ,
ਜੇ "ਬੱਛੋਆਣੇ" ਹੁੰਦਾ ਤੂੰ ਸਾਡੇ ਧੜੇ ਦਾ।
No comments:
Post a Comment